ma hundi ha ma

 ਮੈਨੂੰ ਨਿੱਕੀ ਹੁੰਦੀ ਤੋਂ ਹੀ ਵਰਦੀ ਪਾ ਕੇ ਪਰੇਡ ਕਰਨ ਦਾ ਬੜਾ ਸ਼ੌਕ ਹੋਇਆ ਕਰਦਾ ਸੀ..

ਕਾਲਜ ਵਿਚ ਘਰੇ ਪੁੱਛੇ ਬਗੈਰ ਐੱਨ ਸੀ ਸੀ ਵਿਚ ਨਾਮ ਲਿਖਵਾ ਦਿੱਤਾ ਤਾਂ ਬੜਾ ਮਜਾਕ ਉੱਡਿਆ..ਗੱਲਾਂ ਵੀ ਹੋਈਆਂ..ਅਖ਼ੇ ਕੁੜੀਆਂ ਛਾਤੀ ਕੱਢ ਕੇ ਆਕੜ ਕੇ ਤੁਰਦੀਆਂ ਚੰਗੀਆਂ ਨਹੀਂ ਲੱਗਦੀਆਂ..ਸਬ ਤੋਂ ਵੱਧ ਗੱਲਾਂ ਨਿੱਕੇ ਵੀਰ ਨੇ ਕੀਤੀਆਂ ਅਖ਼ੇ ਨਾਲਦੇ ਮੈਨੂੰ ਮਜਾਕ ਕਰਨਗੇ..ਵਰਦੀ ਕੁੜੀ ਨਹੀਂ ਮੁੰਡੇ ਹੀ ਪਾ ਸਕਦੇ..ਕਿੰਨੇ ਦਿਨ ਕਲੇਸ਼ ਪਾਈ ਰਖਿਆ..!

ਅਖੀਰ ਮਜਬੂਰਨ ਸਾਰਾ ਕੁਝ ਛੱਡਣਾ ਪਿਆ..ਪਰ ਦਿਲ ਵਿਚ ਕਿਧਰੇ ਇਹ ਗੱਲ ਪੱਕੀ ਘਰ ਕਰ ਗਈ ਕੇ ਆਕੜ ਕੇ ਤੁਰਨਾ ਕਿਦਾਂ ਮਾੜਾ ਹੋ ਗਿਆ..!

ਅੱਜ ਏਨੇ ਵਰ੍ਹਿਆਂ ਬਾਅਦ ਹਸਪਤਾਲ ਵਿਚ ਬੈਠੀ ਨੂੰ ਪਤਾ ਨਹੀਂ ਕਿਓਂ ਇਹ ਪੂਰਾਣੀਆਂ ਗੱਲਾਂ ਚੇਤੇ ਆ ਰਹੀਆਂ ਸਨ..!

ਨਿੱਕੇ ਵੀਰ ਦੀ ਲੱਕ ਪੀੜ ਨਹੀਂ ਸੀ ਹਟਦੀ..ਅਖੀਰ ਤੁਰਨਾ ਫਿਰਨਾ ਔਖਾ ਹੋ ਗਿਆ..ਤਾਂ ਸਪੇਸ਼ੀਲਿਸ੍ਟ ਦੇ ਵਿਖਾਉਣਾ ਪੈ ਗਿਆ..!

ਸਾਰੇ ਟੈਸਟਾਂ ਮਗਰੋਂ ਉਸਨੇ ਸਾਨੂੰ ਸਾਰਿਆਂ ਨੂੰ ਕੋਲ ਸੱਦ ਕੁਝ ਗੱਲਾਂ ਦੱਸੀਆਂ..

ਸਭ ਤੋਂ ਅਹਿਮ ਗੱਲ ਜਿਸਨੇ ਮੇਰੀ ਸੁਰਤ ਇੱਕ ਵਾਰ ਫੇਰ ਅਤੀਤ ਵੱਲ ਮੋੜ ਦਿੱਤੀ ਉਹ ਇਹ ਸੀ ਕੇ ਉਸਨੇ ਬਾਰ ਬਾਰ ਇਸੇ ਗੱਲ ਤੇ ਜ਼ੋਰ ਦਿੱਤਾ ਕੇ ਇਸਨੂੰ ਝੁਕ ਕੇ ਤੁਰਨ ਦੀ ਆਦਤ ਹੈ ਤੇ ਇਸੇ ਕਾਰਨ ਇਸਦੀ ਰੀਡ ਦੀ ਹੱਡੀ ਵਿਚ ਵਿਗਾੜ ਪੈ ਗਿਆ ਏ..ਹੋਰਨਾਂ ਗੱਲਾਂ ਤੋਂ ਇਲਾਵਾ ਇਸਨੂੰ ਇਹ ਆਖਿਆ ਕਰੋ ਕੇ ਸਿੱਧਾ ਹੋ ਕੇ ਆਕੜ ਕੇ ਤੁਰਿਆ ਕਰੇ!

ਮੰਜੇ ਤੇ ਪਏ ਨੇ ਬਿੰਦ ਕੂ ਲਈ ਮੇਰੇ ਵੱਲ ਤੱਕਿਆ ਤੇ ਫੇਰ ਅੱਖਾਂ ਗਿੱਲੀਆਂ ਕਰ ਜ਼ੋਰ ਦੀ ਮੀਚ ਲਈਆਂ!

ਦੋ ਗੱਲਾਂ ਆਖਾਗੀ.

ਨੰਬਰ ਇੱਕ..ਜਿਹਨਾਂ ਨੂੰ ਸਿਰ ਝੁਕਾ ਕੇ ਤੁਰਨ ਦੀ ਆਦਤ ਪੈ ਜਾਵੇ ਓਹਨਾ ਨੂੰ ਆਪਣੇ ਆਸ ਪਾਸ ਆਕੜ ਕੇ ਤੁਰਦੇ ਲੋਕ ਅਕਸਰ ਜਹਿਰ ਜਾਪਦੇ ਨੇ!

ਨੰਬਰ ਦੋ..ਕਈ ਕੌੜੀਆਂ ਗੱਲਾਂ ਦੇ ਜੁਆਬ ਇਨਸਾਨ ਨੂੰ ਮੌਕੇ ਤੇ ਨਹੀਂ ਦੇਣੇ ਚਾਹੀਦੇ..ਅਕਸਰ ਵੇਖਿਆ ਗਿਆ ਹੈ ਸਹੀ ਹਾਲਾਤ ਆਉਣ ਤੇ ਓਹਨਾ ਦਾ ਇਹ ਕੰਮ “ਸਮਾਂ” ਕਰ ਦਿਆ ਕਰਦਾ!

Post a Comment

0 Comments

https://www.blogger.com/u/1/blog/layout/1313034974938831978

mari apne nal fight